ਜਿੱਥੇ ਪੜੀ ਜਾਂਦੀਆਂ ਨੇ ਨਿਤ ਬਾਣੀਆਂ,
ਜਿਸਦੇ ਹਿਰਦੇ ਵਿਚ ਵਸਦਾ ਨਾਮ ਦਾ ਡੇਰਾ,
ਉੱਥੇ ਹੁੰਦਾ ਸਦਾ,
ਨੀਲੇ ਬਾਣੇ ਵਾਲੇ ਬਾਬਿਆਂ ਦਾ ਪਹਿਰਾ....
ਜਿੱਥੇ ਸੁਣਾਈਆਂ ਜਾਂਦੀਆਂ ਗੁਰੂਆਂ ਦੀਆਂ ਸਾਖੀਆਂ,
ਬੱਚਿਆਂ ਨੂੰ ਜ਼ਬਾਨ ਹੁੰਦੀਆਂ ਗੁਰੂਆਂ ਦੀਆਂ ਆਖਿਆਂ,
ਭਗਤੀ ਤੇ ਸ਼ਕਤੀ ਦਾ ਜਿੱਥੇ ਹੁੰਦਾ ਵਸੇਰਾ,
ਉੱਥੇ ਹੁੰਦਾ ਸਦਾ,
ਨੀਲੇ ਬਾਣੇ ਵਾਲੇ ਬਾਬਿਆਂ ਦਾ ਪਹਿਰਾ....
ਮਾਈ ਭਾਗੋ ਜਿੱਥੇ ਕੁੜੀਆਂ ਦੇ ਦਿਲ ਵਿਚ ਵਸਦੀ,
ਮਾਤਾ ਗੁਜਰੀ ਜੀ ਦੀ ਰੂਹ ਆਪਣੀ ਦਾਦੀਆਂ ਵਿਚ ਦਿਸਦੀ,
ਮੀਰੀ ਤੇ ਪੀਰੀ ਦੋਵੇਂ ਦਾ ਦਿਸਦਾ ਜਿੱਥੇ ਜਲਾਲ ਸੁਨਹਿਰਾ,
ਉੱਥੇ ਹੁੰਦਾ ਸਦਾ,
ਨੀਲੇ ਬਾਣੇ ਵਾਲੇ ਬਾਬਿਆਂ ਦਾ ਪਹਿਰਾ....
ਭਰਾਵਾਂ ਨੂੰ ਵੇਖ ਜੱਦ ਯਾਦ ਆਉਂਦੇ ਅਜੀਤ ਤੇ ਜੁਝਾਰ ਬਾਬੇ,
ਬੈਠਦੇ ਹਨ ਜਿਹੜੇ ਸਦਾ ਇਹਨਾਂ ਦੇ ਤਾਬੇ,
ਜ਼ੋਰਾਵਰ ਤੇ ਫਤਿਹ ਸਿੰਘ ਛੱਡਦੇ ਨੇ ਪੁਰਜ਼ੋਰ ਜੈਕਾਰਾ,
ਉੱਥੇ ਹੁੰਦਾ ਸਦਾ,
ਨੀਲੇ ਬਾਣੇ ਵਾਲੇ ਬਾਬਿਆਂ ਦਾ ਪਹਿਰਾ....